logo

ਡਾ ਅੰਬੇਡਕਰ ਸਟੇਟ ਐਵਾਰਡ ਨਾਲ ਸਨਮਾਨਿਤ ਸ਼ਖ਼ਸੀਅਤਾ ਨੂੰ ਕੌਮੀ ਪ੍ਰਧਾਨ ਨੇ ਦਿੱਤੀ ਵਧਾਈ

ਡਾ ਅੰਬੇਡਕਰ ਸਟੇਟ ਐਵਾਰਡ ਨਾਲ ਸਨਮਾਨਿਤ ਸ਼ਖ਼ਸੀਅਤਾ ਨੂੰ ਕੌਮੀ ਪ੍ਰਧਾਨ ਨੇ ਦਿੱਤੀ ਵਧਾਈ

ਬਾਬਾ ਸਾਹਿਬ ਤੂਝੇ ਸਲਾਮ ਸਮਾਗਮ ਚ ਪਹੁੰਚੇ ਹਜ਼ਾਰਾਂ ਲੋਕਾਂ ਦਾ ਵੀ ਕੀਤਾ ਧੰਨਵਾਦ

ਮਿਸ਼ਨ ਦਾ ਮੁੱਖ ਮੰਤਵ ਬਾਬਾ ਸਾਹਿਬ ਦੀ ਸੋਚ ਨੂੰ ਘਰ ਘਰ ਲੈਕੇ ਜਾਣਾ: ਸ਼੍ਰੀ ਦਰਸ਼ਨ ਸਿੰਘ ਕਾਂਗੜਾ

ਬਰਨਾਲਾ ਸੰਗਰੂਰ 23 ਅਪ੍ਰੈਲ (ਹਰਚੇਤ ਸਿੰਘ ਭੁੱਲਰ) ਬਿਤੇ ਦਿਨੀਂ ਦੇਸ਼ ਦੀ ਪ੍ਰਸਿੱਧ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਸ਼੍ਰੀਮਤੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਸਬੰਧੀ ਆਯੋਜਿਤ ਪ੍ਰੋਗਰਾਮ ਬਾਬਾ ਸਾਹਿਬ ਤੂਝੇ ਸਲਾਮ ਵਿੱਚ ਪਹੁੰਚੇ ਵੱਡੀ ਗਿਣਤੀ ਹਜ਼ਾਰਾਂ ਸਾਥੀਆਂ ਦਾ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਨੇ ਜਿੱਥੇ ਤਹਿ ਦਿਲੋਂ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਸਮਾਗਮ ਵਿੱਚ ਡਾ ਅੰਬੇਡਕਰ ਸਟੇਟ ਐਵਾਰਡ ਨਾਲ ਸਨਮਾਨਿਤ ਸ਼ਖ਼ਸੀਅਤਾ ਨੂੰ ਵੀ ਲੱਖ ਲੱਖ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਵੱਡੇ ਇਕੱਠ ਨੇ ਭਾਰਤੀਯ ਅੰਬੇਡਕਰ ਮਿਸ਼ਨ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ ਹੈ ਮਿਸ਼ਨ ਹੁਣ ਹੋਰ ਵੀ ਮਜ਼ਬੂਤੀ ਨਾਲ ਦੇਸ਼ ਭਰ ਵਿੱਚ ਸਰਗਰਮੀ ਨਾਲ ਸਮਾਜ ਸੇਵਾ ਦੇ ਕੰਮ ਕਰੇਗਾ ਉਨ੍ਹਾਂ ਕਿਹਾ ਕਿ ਸਮਾਗਮ ਦੀ ਵੱਡੀ ਸਫ਼ਲਤਾ ਲਈ ਮਿਸ਼ਨ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਭਾਰੀ ਸਫਲਤਾ ਮਿਲੀ ਹੈ ਸ਼੍ਰੀ ਦਰਸ਼ਨ ਕਾਂਗੜਾ ਨੇ ਹੋਰ ਸੂਬਿਆਂ ਵਿਚੋਂ ਪਹੁੰਚੇ ਸਾਥੀਆਂ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਜਿਨ੍ਹਾਂ ਬੜੀ ਦੂਰ ਤੋਂ ਆ ਕੇ ਮਿਸ਼ਨ ਅਤੇ ਮਿਸ਼ਨ ਦੇ ਪਰਿਵਾਰ ਦਾ ਹੌਸਲਾ ਵਧਾਇਆ ਹੈ ਕੌਮੀ ਪ੍ਰਧਾਨ ਨੇ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਇੱਕ ਪਰਿਵਾਰ ਦੀ ਤਰ੍ਹਾਂ ਹੈ ਜਿਸ ਵਿੱਚ ਹਰ ਵਰਗ ਅਤੇ ਹਰ ਜਾਤੀ ਨਾਲ ਸਬੰਧਤ ਸਾਥੀ ਸ਼ਾਮਲ ਹਨ ਮਿਸ਼ਨ ਦਾ ਕੰਮ ਜੋੜਨਾ ਹੈ ਤੋੜਨਾ ਨਹੀਂ ਕੋਈ ਵੀ ਸਾਥੀ ਮਿਸ਼ਨ ਦਾ ਹਿੱਸਾ ਬਣ ਸਕਦਾ ਹੈ ਜਿਸ ਵਿੱਚ ਕੋਈ ਜਾਤੀ ਬੰਧਨ ਨਹੀਂ ਹੈ। ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਨਾਲ ਮਿਸ਼ਨ ਦੇ ਸ਼੍ਰੀਮਤੀ ਹਰਜਿੰਦਰ ਕੌਰ ਚੱਬੇਵਾਲ ਕੌਮੀ ਪ੍ਰਧਾਨ ਮਹਿਲਾ ਵਿੰਗ, ਸ਼੍ਰੀ ਮੁਕੇਸ਼ ਰਤਨਾਕਰ ਕੌਮੀ ਪ੍ਰਧਾਨ ਯੂਥ ਵਿੰਗ, ਮੈਡਮ ਪਰਮਜੀਤ ਕੌਰ ਗੁੱਮਟੀ ਸੂਬਾ ਪ੍ਰਧਾਨ ਮਹਿਲਾ ਵਿੰਗ, ਸ਼੍ਰੀ ਰਜਨੀਸ਼ ਭੀਖੀ ਸੂਬਾ ਪ੍ਰਧਾਨ ਯੂਥ ਵਿੰਗ, ਸ਼੍ਰੀ ਰਾਮ ਕ੍ਰਿਸ਼ਨ ਕਾਂਗੜਾ ਸੀ ਮੀਤ ਪ੍ਰਧਾਨ, ਸਾਲੀਨੀ ਕਾਂਗੜਾ ਦਿੱਲੀ,ਕਮਲ ਕੁਮਾਰ ਗੋਗਾ, ਜ਼ਿਲ੍ਹਾ ਪ੍ਰਧਾਨ ਵਿੱਚ ਸੁਖਪਾਲ ਸਿੰਘ ਭੰਮਾਬੱਦੀ ਸੰਗਰੂਰ, ਮਲਕੀਤ ਸਿੰਘ ਮੀਤਾ ਠੇਕੇਦਾਰ ਬਰਨਾਲਾ, ਕੇਵਲ ਸਿੰਘ ਬਾਠਾਂ ਮਾਲੇਰਕੋਟਲਾ, ਜਰਨੈਲ ਸਿੰਘ ਬੱਲੂਆਣਾ ਬਠਿੰਡਾ, ਮਨਦੀਪ ਕੌਰ ਮੋਗਾ, ਰਾਜਿੰਦਰ ਕੌਰ ਪਟਿਆਲਾ, ਨੇਹਾ ਚੰਡਾਲੀਆ ਲੁਧਿਆਣਾ, ਨਵੀਤਾ ਕੁਮਾਰੀ ਗੁਰਦਾਸਪੁਰ, ਦੀਪਕ ਕੁਮਾਰ ਸ਼੍ਰੀ ਅੰਮ੍ਰਿਤਸਰ, ਮਨੋਜ ਕੁਮਾਰ,ਕੀਰਤੀਪਾਲ ਸਿੰਘ ਮਾਨਸਾ,ਰਾਣੀ ਕੌਰ ਠੀਕਰੀਵਾਲਾ,ਰੁਲਦੂ ਸਿੰਘ ਗੁੱਮਟੀ,ਕਮਲ ਬਾਗੜੀ ਜੈਤੋ, ਰੇਨੂੰ ਸਹੋਤਾ ਫਾਜ਼ਿਲਕਾ, ਸ਼ਕਤੀ ਸਿੰਘ ਠੇਕੇਦਾਰ, ਸੰਜੀਵ ਕੁਮਾਰ ਖੰਨਾ, ਹਰਦੀਪ ਕੌਰ ਭੁਰਥਲਾ, ਚਮਕੌਰ ਸਿੰਘ ਸ਼ੇਰਪੁਰ, ਦੁਲੀਆ ਰਾਮ ਪ੍ਰਧਾਨ,ਆਦਿ ਹਾਜ਼ਰ ਸਨ।

5
984 views